Date: 24-02-2025 to 25-02-2025
Event Report
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ,ਜਲੰਧਰ ‘ਚ ਮਿਤੀ 24-25 ਫਰਵਰੀ 2025 ਨੂੰ Youth Festival 2025’ ਦਾ ਅਯੋਜਨ ਕੀਤਾ ਗਿਆ। ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿਚ ਕਰਵਾਇਆ ਗਿਆ।ਮੁੱਖ ਮਹਿਮਾਨ ਵੱਜੋਂ ਪ੍ਰਦੀਪ ਸੈਣੀ (ਸਕੱਤਰ) ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮਾਣਯੋਗ ਸ਼ਖਸੀਅਤਾਂ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਉਪਰੰਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗੁਰਮਤਿ ਸ਼ਬਦ-ਗਾਇਨ ਕੀਤਾ। ਸਮਾਰੋਹ ਵਿੱਚ ਯੂਨੀਵਰਸਿਟੀ ਦੇ ਉਪਕੁਲਪਤੀ ਮਾਨਯੋਗ ਪ੍ਰੋ.(ਡਾ.) ਧਰਮਜੀਤ ਸਿੰਘ ਪਰਮਾਰ ਨੇ ਆਏ ਹੋਏ ਮਾਣਯੋਗ ਸ਼ਖਸੀਅਤਾਂ ਦਾ ਤਹਿ ਦਿਲੋਂ ਸਵਾਗਤ ਕੀਤਾ ।ਉਨ੍ਹਾਂ ਕਿਹਾ ਮੇਰੇ ਲਈ ਮਾਣ ਦੀ ਗੱਲ ਹੈ ਕਿ ਸਾਡੀ ਯੂਨੀਵਰਸਿਟੀ ਨੌਜਵਾਨਾਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਇਨ੍ਹਾਂ ਪ੍ਰੋਗਰਾਮਾਂ ਦਾ ਆਯੋਜਨ ਕਰਦੀ ਹੈ। ਇਹ ਯੂਥ ਫੈਸਟੀਵਲ ਸਿਰਫ਼ ਮਨੋਰੰਜਨ ਲਈ ਨਹੀਂ, ਸਗੋਂ ਇਹ ਤੁਹਾਡੀਆਂ ਅਭਿਰੁਚੀਆਂ ਨੂੰ ਉਭਾਰਣ ਦਾ ਵਸੀਲਾ ਹੈ।ਇਸ ਸਮਾਗਮ ਰਾਹੀਂ ਤੁਸੀਂ ਆਪਣੀ ਕਾਬਲੀਅਤ ਅਤੇ ਲੀਡਰਸ਼ਿਪ ਨੂੰ ਨਿਖਾਰਨ ਦਾ ਅਵਸਰ ਪ੍ਰਾਪਤ ਕਰਦੇ ਹੋ।ਸਾਡੀ ਯੂਨੀਵਰਸਿਟੀ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਸਿੱਖਿਆ ਅਤੇ ਸਰਗਰਮੀਆਂ ਤੁਹਾਨੂੰ ਸਿਰਫ਼ ਇਕ ਵਧੀਆ ਵਿਦਿਆਰਥੀ ਹੀ ਨਹੀਂ ਸਗੋਂ ਇਕ ਵਧੀਆ ਇਨਸਾਨ ਵੀ ਬਣਾਉਂਦੀ ਹੈ। ਇਸ ਸਮਾਗਮ ਵਿਚ ਗਰੁੱਪ ਸ਼ਬਦ, ਗਰੁੱਪ ਸੌਂਗ, ਗਰੁੱਪ ਡਾਂਸ, ਭਜਨ, ਕਵੀਸ਼ਰੀ, ਫੋਕ ਸੌਂਗ, ਮਮਿਕਰੀ, ਸੋਲੋ ਡਾਂਸ, ਮਾਇਮ, ਗਿੱਧਾ, ਭਗੜਾ ਕਰਵਾਏ ਗਏ।ਜਿਸ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ 'ਤੇ ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰਸਿੱਧ ਸ਼ਖਸੀਅਤਾਂ ਸੰਤ ਬਾਬਾ ਜਨਕ ਸਿੰਘ ਜੀ, ਮਾਨਯੋਗ ਸੰਤ ਸਰਵਣ ਸਿੰਘ ਜੀ, ਸ੍ਰੀ. ਸੁਨੀਲ ਵਤਸ, ਕਾਨੂੰਨੀ ਅਤੇ ਵਿੱਤੀ ਸਲਾਹਕਾਰ, ,ਐਸ.ਬੀ.ਬੀ.ਐਸ.ਯੂ. ਦੇ ਸਤਿਕਾਰਯੋਗ ਮੈਂਬਰ, ਸ. ਅਮਰਜੀਤ ਸਿੰਘ, ਸ. ਜੋਗਿੰਦਰ ਸਿੰਘ ਘੁੜਿਆਲ, ਸ. ਕੁਲਵੰਤ ਸਿੰਘ, ਸ. ਜੋਗਿੰਦਰ ਸਿੰਘ ਅਜੜਾਮ, ਸ. ਮਨੋਹਰ ਸਿੰਘ, ਸ. ਮਨਪ੍ਰੀਤ ਸਿੰਘ, ਸ. ਗਿਆਨ ਸਿੰਘ, ਸ: ਹਰਜਿੰਦਰ ਸਿੰਘ ਅਜੜਾਮ, ਜੁਝਾਰ ਸਿੰਘ ਅਤੇ ਡਾ. ਵਿਕਾਸ ਸ਼ਰਮਾ (ਰਜਿਸਟਰਾਰ) ਡਾ. ਵਿਜੈ ਧੀਰ, (ਡੀਨ ਅਕਾਦਮਿਕ) ਸ. ਰੂਪ ਸਿੰਘ (ਡਿਪਟੀ ਰਜਿਸਟਰਾਰ), ਡਾ. ਨਿਰਮਲ ਕੌਰ (ਮੁੱਖ ਪ੍ਰਬੰਧਕ ਯੂਥ ਫੈਸਟੀਵਲ) ਵੱਖ-ਵੱਖ ਵਿਭਾਗਾਂ ਦੇ ਡੀਨ, ਮੁਖੀ ਪ੍ਰੋਫ਼ੈਸਰ ਸਹਿਬਾਨ ਵੀ ਹਾਜ਼ਰ ਸਨ। ਇਸ ਮੌਕੇ ਡਾ.ਹਰਪ੍ਰੀਤ ਸਿੰਘ ਡਾ. ਸਿਮ੍ਰਿਤੀ ਠਾਕੁਰ ਅਤੇ ਡਾ.ਸਰਬਜੀਤ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।